
ਅਨੁਵਾਦਾਂ ਦੀ ਗਿਣਤੀ:
25 ਅਤੇ ਗਿਣਤੀ!
ਡੇਲੀ ਹੋਪ ਲੇਖ ਤੁਹਾਡੇ ਜੀਵਨ ਨੂੰ ਕੀ ਮਹੱਤਵ ਪ੍ਰਦਾਨ ਕਰਦਾ ਹੈ?

ਸ਼ਾਂਤੀ
ਡੇਲੀ ਹੋਪ ਰੋਜ਼ਾਨਾ ਜੀਵਨ ਦੇ ਰੌਲੇ-ਰੱਪੇ ਦੇ ਦਰਮਿਆਨ ਸ਼ਾਂਤੀ ਅਤੇ ਚੈਨ ਦਾ ਅਹਿਸਾਸ ਪ੍ਰਦਾਨ ਕਰਦਾ ਹੈ।

ਆਨੰਦ ਨੂੰ
ਡੇਲੀ ਹੋਪ ਅਨੰਦ ਅਤੇ ਖੁਸ਼ੀ ਦੀ ਭਾਵਨਾ ਪੈਦਾ ਕਰਦੇ ਹੋਏ ਤੁਹਾਨੂੰ ਪਰਮੇਸ਼ੁਰ ਦੇ ਪ੍ਰੇਮ ਅਤੇ ਕਿਰਪਾ ਦੀ ਯਾਦ ਦਿਵਾਉਂਦਾ ਹੈ।

ਸ਼ੁਕਰਗੁਜ਼ਾਰ
ਡੇਲੀ ਹੋਪ ਤੁਹਾਡੇ ਜੀਵਨ ਵਿਚਲੀਆਂ ਬਰਕਤਾਂ ਲਈ ਸ਼ੁਕਰਗੁਜ਼ਾਰੀ ਅਤੇ ਪਰਮੇਸ਼ੁਰ ਦੇ ਪ੍ਰੇਮ ਦੇ ਲਈ ਪ੍ਰਸ਼ੰਸਾ ਨੂੰ ਪ੍ਰੇਰਿਤ ਕਰਦਾ ਹੈ।

ਆਸ
ਡੇਲੀ ਹੋਪ ਉਮੀਦ ਅਤੇ ਆਸ਼ਾਵਾਦ ਦੀ ਭਾਵਨਾ ਪ੍ਰਦਾਨ ਕਰਦੇ ਹੋਏ ਚੁਨੌਤੀਪੂਰਣ ਸਮਿਆਂ ਦੌਰਾਨ ਹੌਂਸਲਾ ਅਫ਼ਜ਼ਾਈ ਕਰਦਾ ਹੈ।

ਪਿਆਰ
ਡੇਲੀ ਹੋਪ ਤੁਹਾਨੂੰ ਪਰਮੇਸ਼ੁਰ ਦੇ ਪਿਆਰ ਦਾ ਚੇਤਾ ਕਰਾਉਂਦਾ ਹੈ ਅਤੇ ਤੁਹਾਨੂੰ ਦੂਜਿਆਂ ਨਾਲ ਹੋਰ ਡੂੰਘਾ ਪ੍ਰੇਮ ਕਰਨ ਲਈ ਪ੍ਰੇਰਿਤ ਕਰਦਾ ਹੈ।

ਭਰੋਸਾ
ਡੇਲੀ ਹੋਪ ਪਰਮੇਸ਼ੁਰ ਵਿੱਚ ਭਰੋਸੇ ਦਾ ਨਿਰਮਾਣ ਕਰਦਾ ਹੈ ਅਤੇ ਤੁਹਾਨੂੰ ਜੀਵਨ ਵਿੱਚ ਉਸ ਉੱਤੇ ਜ਼ਿਆਦਾ ਤੋਂ ਜ਼ਿਆਦਾ ਭਰੋਸਾ ਕਰਨ ਲਈ ਪ੍ਰੇਰਿਤ ਕਰਦਾ ਹੈ।

ਹਿੰਮਤ
ਡੇਲੀ ਹੋਪ ਤੁਹਾਨੂੰ ਦਲੇਰੀ ਅਤੇ ਸਮਰੱਥਾ ਦੀ ਭਾਵਨਾ ਪ੍ਰਦਾਨ ਕਰਦੇ ਹੋਏ ਤੁਹਾਡੇ ਡਰਾਂ ਦਾ ਸਾਹਮਣਾ ਕਰਨ ਅਤੇ ਰੁਕਾਵਟਾਂ ਉੱਤੇ ਜਿੱਤ ਪਾਉਣ ਲਈ ਪ੍ਰੇਰਿਤ ਕਰਦਾ ਹੈ।

ਮਾਫ਼ੀ
ਡੇਲੀ ਹੋਪ ਤੁਹਾਨੂੰ ਮਾਫ਼ੀ ਮੰਗਣ ਅਤੇ ਦੂਜਿਆਂ ਨੂੰ ਮਾਫ਼ ਕਰਨ ਲਈ ਪ੍ਰੇਰਿਤ ਕਰਦਾ ਹੈ ਜਿਸ ਨਾਲ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਹੋਰ ਡੂੰਘਾ ਹੁੰਦਾ ਹੈ।

ਮਕਸਦ
ਡੇਲੀ ਹੋਪ ਮਕਸਦ ਅਤੇ ਅਰਥ ਦੀ ਭਾਵਨਾ ਪ੍ਰਦਾਨ ਕਰਦੇ ਹੋਏ ਤੁਹਾਨੂੰ ਇੱਕ ਮਸੀਹ ਵਜੋਂ ਤੁਹਾਡੇ ਉਦੇਸ਼ ਦਾ ਚੇਤਾ ਕਰਾਉਂਦਾ ਹੈ।

ਕਨੈਕਸ਼ਨ
ਡੇਲੀ ਹੋਪ ਪਰਮੇਸ਼ੁਰ ਨਾਲ ਅਤੇ ਦੂਜੇ ਵਿਸ਼ਵਾਸੀਆਂ ਨਾਲ ਇੱਕ ਕਨੈਕਸ਼ਨ ਦੀ ਭਾਵਨਾ ਪ੍ਰਦਾਨ ਕਰਦੇ ਹੋਏ ਭਾਈਚਾਰੇ ਅਤੇ ਆਪਣੇਪਨ ਦੀ ਭਾਵਨਾ ਨੂੰ ਉਸਾਰਦਾ ਹੈ।
ਡੇਲੀ ਹੋਪ ਭਗਤੀ ਲੇਖ


ਮੈਂ ਅਕਸਰ ਵਿਚਾਰ ਕੀਤਾ ਹੈ ਕਿ ਅਸਾਧਾਰਣ ਲੋਕ ਬੱਸ ਸਾਧਾਰਣ ਲੋਕ ਹੀ ਹਨ ਜਿਹੜੇ ਆਪਣੇ ਆਪ ਨੂੰ ਇੱਕ ਅਸਾਧਾਰਣ ਸੁਪਨੇ ਨਾਲ ਜੋੜਦੇ ਹਨ—ਪਰਮੇਸ਼ੁਰ ਦੇ ਸੁਪਨੇ ਨਾਲ। ਅਤੇ ਮੈਨੂੰ ਯਕੀਨ ਹੈ ਕਿ ਜੀਵਨ ਵਿੱਚ ਉਹ ਕਰਨ ਤੋਂ ਵਧਕੇ ਜੋ ਪਰਮੇਸ਼ੁਰ ਨੇ ਤੁਹਾਨੂੰ ਕਰਨ ਲਈ ਸਿਰਜਿਆ ਹੈ, ਹੋਰ ਕੋਈ ਵੀ ਚੀਜ਼ ਤੁਹਾਨੂੰ ਇਸ ਤੋਂ ਵਧਕੇ ਸੰਤੁਸ਼ਟੀ ਦੀ ਭਾਵਨਾ ਪ੍ਰਦਾਨ ਨਹੀਂ ਕਰ ਸਕਦੀ।
ਉਸ ਸਭ ਵੱਲ ਜੋ ਪਰਮੇਸ਼ੁਰ ਨੇ ਤੁਹਾਡੇ ਲਈ ਰੱਖਿਆ ਹੈ, ਵਧਦਿਆਂ ਤੁਹਾਨੂੰ ਉਤਸ਼ਾਹਿਤ ਕਰਨ ਲਈ ਮੈਂ ਡੇਲੀ ਹੋਪ ਦੀ ਰਚਨਾ ਕੀਤੀ ਹੈ—ਮੇਰਾ ਮੁਫ਼ਤ ਭਗਤੀ ਲੇਖ ਜੋ ਹਰ ਦਿਨ ਤੁਹਾਡੇ ਈਮੇਲ ਵਿੱਚ ਬਾਈਬਲ ਸਿੱਖਿਆ ਪਹੁੰਚਾਉਂਦਾ ਹੈ। ਡੇਲੀ ਹੋਪ ਨਾਲ ਜੁੜਨ ਨਾਲ ਤੁਸੀਂ ਪਰਮੇਸ਼ੁ ਦੇ ਵਚਨ ਦਾ ਅਧਿਐਨ ਕਰਨ ਲਈ ਅਤੇ ਉਸ ਨਾਲ ਇੱਕ ਡੂੰਘਾ, ਸਾਰਥਕ ਰਿਸ਼ਤਾ ਕਾਇਮ ਕਰਨ ਲਈ ਪ੍ਰੇਰਿਤ ਹੋਵੋਗੇ, ਜੋ ਉਹ ਜੀਵਨ ਜੀਉਣ ਲਈ ਅੱਤ ਜ਼ਰੂਰੀ ਹੈ ਜੋ ਤੁਹਾਡੇ ਲਈ ਠਹਿਰਾਇਆ ਗਿਆ ਸੀ।


ਡੇਲੀ ਹੋਪ ਕੀ ਹੈ?
ਡੇਲੀ ਹੋਪ 2013 ਤੋਂ ਪਾਸਟਰ ਰਿਕ ਦੀ ਸਿੱਖਿਆ ਦੇ ਦੁਆਰਾ ਪਰਮੇਸ਼ੁਰ ਦੇ ਵਚਨ ਨੂੰ ਦੁਨੀਆਂ ਦੇ ਲੱਗਭਗ ਹਰ ਦੇਸ਼ ਵਿੱਚ ਅਰਬਾਂ ਲੋਕਾਂ ਤਕ ਲੈ ਕੇ ਜਾ ਰਿਹਾ ਹੈ। ਤੁਸੀਂ ਰੇਡੀਓ, ਐਪ, ਪੌਡਕਾਸਟ, ਵੀਡੀਓ, ਵੈਬਸਾਈਟ, ਈਮੇਲ, ਚੇਲਾਪਣ ਸਾਧਨ ਅਤੇ ਸੋਸ਼ਲ ਮੀਡੀਆ (ਫੇਸਬੁੱਕ, ਇੰਸਟਾਗ੍ਰਾਮ, ਪਿੰਟਰੈਸਟ ਅਤੇ ਯੂ-ਟਿਯੂਬ) ਦੇ ਰਾਹੀਂ ਡੇਲੀ ਹੋਪ ਬਾਈਬਲ ਸਿੱਖਿਆ, ਭਗਤੀ ਲੇਖ ਅਤੇ ਹੋਰ ਵੀ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ।