ਪਾਸਟਰ ਰਿਕ ਵਾਰਨ ਬਾਰੇ
40 ਸਾਲਾਂ ਤੋਂ ਵੱਧ ਸਮੇਂ ਤੋਂ ਪਾਸਟਰ ਰਿਕ ਵਾਰਨ ਵਫ਼ਾਦਾਰੀ ਨਾਲ ਸੰਸਾਰ ਭਰ ਦੀ ਕਲੀਸਿਯਾ ਦੇ ਅਯਾਲੀ ਵਜੋਂ ਸੇਵਾ ਕਰ ਰਹੇ ਹਨ। ਉਹ ਲੋਕਾਂ ਨੂੰ ਆਪਣੇ ਵਿਸ਼ਵਾਸ ਵਿੱਚ ਵਧਣ ਅਤੇ ਆਪਣੀ ਜ਼ਿੰਦਗੀ ਲਈ ਪਰਮੇਸ਼ੁਰ ਦੇ ਉਦੇਸ਼ ਜਾਣਨ ਵਿੱਚ ਮਦਦ ਕਰਦੇ ਹਨ।
193+
ਦੇਸ਼ਾਂ ਤੱਕ ਪਹੁੰਚ ਕੀਤੀ ਗਈ
34K+
ਲੋਕਾਂ ਨੇ ਮੁਕਤੀ ਪਾਈ
1M+
ਪਾਸਟਰਾਂ ਨੂੰ ਸਿਖਲਾਈ ਦਿੱਤੀ ਗਈ

ਪਾਸਟਰ
ਪਾਸਟਰ ਰਿਕ ਵਾਰਨ ਅਤੇ ਉਨ੍ਹਾਂ ਦੀ ਪਤਨੀ ਕੇ ਨੇ 1980 ਵਿੱਚ ਇੱਕ ਸਾਦੀ ਜਿਹੀ ਤਾਂਘ ਨਾਲ ਸੈਡਲਬੈਕ ਚਰਚ ਦੀ ਨੀਂਹ ਰੱਖੀ – ਕਿ ਲੋਕ ਪਰਮੇਸ਼ੁਰ ਨੂੰ ਜਾਣਨ ਅਤੇ ਆਪਣੀ ਨਿਹਚਾ ਵਿੱਚ ਵਧਣ। ਸਾਲਾਂ ਦੌਰਾਨ ਇਸੇ ਸੱਦੇ ਵਿੱਚੋਂ ਉਦੇਸ਼ ਭਰਿਆ ਨੈੱਟਵਰਕ, ਰੋਜ਼ ਦੀ ਆਸ, PEACE ਯੋਜਨਾ ਅਤੇ ਮਾਨਸਿਕ ਸਿਹਤ ਲਈ ਆਸ ਵਰਗੀਆਂ ਸੇਵਕਾਈਆਂ ਜਨਮ ਲੈਂਦੀਆਂ ਗਈਆਂ, ਜੋ ਸਾਰੀ ਦੁਨੀਆਂ ਦੇ ਲੋਕਾਂ ਤੱਕ ਪਹੁੰਚ ਰਹੀਆਂ ਹਨ। ਜੌਹਨ ਬੇਕਰ ਨਾਲ ਮਿਲ ਕੇ ਪਾਸਟਰ ਰਿਕ ਨੇ ਸੈਲੀਬ੍ਰੇਟ ਰਿਕਵਰੀ ਦੀ ਸ਼ੁਰੂਆਤ ਕੀਤੀ ਅਤੇ ਅੱਜ ਵੀ ਉਹ ਕਲੀਸਿਯਾਵਾਂ ਨੂੰ ਹੌਸਲਾ ਦਿੰਦੇ ਹਨ ਕਿ ਉਹ ਅਜਿਹੀਆਂ ਥਾਵਾਂ ਬਣਨ ਜਿੱਥੇ ਲੋਕਾਂ ਨੂੰ ਆਸ, ਚੰਗਾਈ ਅਤੇ ਨਵੀਂ ਸ਼ੁਰੂਆਤ ਮਿਲੇ।

ਲੇਖਕ
ਪਿਛਲੇ ਤਿੰਨ ਦਹਾਕਿਆਂ ਤੋਂ ਨਿਊ ਯਾਰਕ ਟਾਈਮਜ਼ ਦੀ ਬੈਸਟਸੈਲਰ ਸੂਚੀ ਵਿੱਚ ਸਿਖਰ ਉੱਤੇ ਰਹਿਣ ਵਾਲੀਆਂ ਪਾਸਟਰ ਰਿਕ ਵਾਰਨ ਦੀਆਂ ਕਿਤਾਬਾਂ 200 ਭਾਸ਼ਾਵਾਂ ਵਿੱਚ ਛਪ ਚੁੱਕੀਆਂ ਹਨ। ਇਹ ਕਿਤਾਬਾਂ ਡੂੰਘੇ ਧਰਮ-ਵਿਗਿਆਨਕ ਸਿਧਾਂਤਾਂ ਨੂੰ ਹਰ ਥਾਂ ਦੇ ਲੋਕਾਂ ਲਈ ਸੌਖੀ ਭਾਸ਼ਾ ਵਿੱਚ ਪੇਸ਼ ਕਰਨ ਲਈ ਜਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀਆਂ ਸਭ ਤੋਂ ਮਸ਼ਹੂਰ ਕਿਤਾਬਾਂ, ਉਦੇਸ਼-ਸੰਚਾਲਿਤ ਜੀਵਨ ਅਤੇ ਉਦੇਸ਼-ਸੰਚਾਲਿਤ ਕਲੀਸਿਯਾ ਨੂੰ ਤਿੰਨ ਵਾਰ ਪਾਸਟਰਾਂ ਦੇ ਰਾਸ਼ਟਰੀ ਸਰਵੇਖਣਾਂ ਵਿੱਚ (ਗੈਲਪ, ਬਾਰਨਾ ਗਰੁੱਪ ਅਤੇ ਲਾਈਫਵੇਅ ਵੱਲੋਂ) ਦੋ ਸਭ ਤੋਂ ਲਾਭਦਾਇਕ ਪ੍ਰਕਾਸ਼ਤ ਕਿਤਾਬਾਂ ਚੁਣਿਆ ਗਿਆ।

ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਸ਼ਖ਼ਸੀਅਤ
ਪਾਸਟਰ ਰਿਕ ਵਾਰਨ ਨੂੰ ਅਮਰੀਕਾ ਦੇ ਸਭ ਤੋਂ ਪ੍ਰਭਾਵਸ਼ਾਲੀ ਆਤਮਿਕ ਆਗੂ ਵਜੋਂ ਜਾਣਿਆ ਜਾਂਦਾ ਹੈ। ਉਹ ਸਾਡੇ ਸਮੇਂ ਦੇ ਸਭ ਤੋਂ ਔਖੇ ਮਸਲਿਆਂ ਉੱਤੇ ਸਰਕਾਰੀ, ਨਿੱਜੀ ਅਤੇ ਧਾਰਮਿਕ ਖੇਤਰਾਂ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਆਗੂਆਂ ਨੂੰ ਲਗਾਤਾਰ ਸਲਾਹ ਦਿੰਦੇ ਹਨ। ਉਨ੍ਹਾਂ ਨੇ 165 ਦੇਸ਼ਾਂ ਵਿੱਚ ਸੰਬੋਧਨ ਦਿੱਤੇ ਹਨ – ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ, ਅਮਰੀਕੀ ਕਾਂਗਰਸ, ਕਈ ਸੰਸਦਾਂ, ਵਿਸ਼ਵ ਆਰਥਿਕ ਮੰਚ, TED ਅਤੇ ਐਸਪਨ ਇੰਸਟੀਚਿਊਟ ਸ਼ਾਮਲ ਹਨ – ਅਤੇ ਆਕਸਫੋਰਡ, ਕੈਂਬਰਿਜ, ਹਾਰਵਰਡ ਸਮੇਤ ਹੋਰ ਯੂਨੀਵਰਸਿਟੀਆਂ ਵਿੱਚ ਸੰਬੋਧਨ ਦਿੱਤੇ ਹਨ।

ਕਾਰਜਕਾਰੀ ਨਿਰਦੇਸ਼ਕ
ਪਾਸਟਰ ਰਿਕ ਵਾਰਨ ਫਿਨਿਸ਼ਿੰਗ ਦ ਟਾਸਕ ਗੱਠਜੋੜ ਦੇ ਕਾਰਜਕਾਰੀ ਨਿਰਦੇਸ਼ਕ ਹਨ – ਇਹ ਸੰਪਰਦਾਵਾਂ, ਸੰਸਥਾਵਾਂ, ਕਲੀਸਿਯਾਵਾਂ ਅਤੇ ਵਿਅਕਤੀਆਂ ਦੀ ਇੱਕ ਵਿਸ਼ਵ-ਵਿਆਪੀ ਲਹਿਰ ਹੈ, ਜੋ ਮਹਾਨ ਆਦੇਸ਼ ਦੇ ਟੀਚਿਆਂ ਲਈ ਮਿਲ ਕੇ ਕੰਮ ਕਰ ਰਹੀ ਹੈ – ਤਾਂਕਿ ਹਰ ਥਾਂ ਹਰ ਵਿਅਕਤੀ ਤੱਕ ਉਸ ਦੀ ਆਪਣੀ ਭਾਸ਼ਾ ਵਿੱਚ ਬਾਈਬਲ, ਕਿਸੇ ਵਿਸ਼ਵਾਸੀ ਦੀ ਗਵਾਹੀ ਅਤੇ ਮਸੀਹ ਦੀ ਸਥਾਨਕ ਦੇਹ ਪਹੁੰਚੇ। ਟੀਚਾ ਇਹ ਹੈ ਕਿ ਸਾਰੀ ਕਲੀਸਿਯਾ 2033 ਤੱਕ ਪੂਰੀ ਖ਼ੁਸ਼ਖ਼ਬਰੀ ਸਾਰੇ ਸੰਸਾਰ ਤੱਕ ਪਹੁੰਚਾਏ।
ਗਵਾਹੀਆਂ
ਸਾਡੇ ਭਾਈਚਾਰੇ ਦੀਆਂ ਗਵਾਹੀਆਂ
ਪਾਸਟਰ ਰਿਕ ਵਾਰਨ ਦੀਆਂ ਸਿੱਖਿਆਵਾਂ ਰਾਹੀਂ ਦੁਨੀਆ ਭਰ ਦੇ ਲੋਕ ਵਿਸ਼ਵਾਸ ਵਿੱਚ ਵਧੇ ਹਨ ਅਤੇ ਯਿਸੂ ਦੇ ਹੋਰ ਨੇੜੇ ਚੱਲਣਾ ਸਿੱਖੇ ਹਨ।
ਮਿਸ਼ਨ
ਹਰ ਕੌਮ ਲਈ ਬਾਈਬਲ ਦੀ ਸਮਝ
ਪਾਸਟਰ ਰਿਕ ਦਾ ਉਦੇਸ਼ ਹੈ ਕਿ ਲੋਕ ਆਪਣੀ ਜ਼ਿੰਦਗੀ ਦਾ ਉਦੇਸ਼ ਪਛਾਣਨ, ਆਤਮਿਕ ਤੌਰ ਤੇ ਵਧਣ ਅਤੇ ਦੂਜਿਆਂ ਦੀ ਅਸਰਦਾਰ ਸੇਵਾ ਕਰਨ। ਆਪਣੀ ਸਿੱਖਿਆ ਅਤੇ ਸੇਵਕਾਈ ਰਾਹੀਂ ਉਹ ਲੋਕਾਂ ਨੂੰ ਇਸ ਕਾਬਲ ਬਣਾਉਂਦੇ ਹਨ ਕਿ ਉਹ ਉਦੇਸ਼ ਨਾਲ ਜੀਉਣ, ਖੁੱਲ੍ਹੇ ਦਿਲ ਨਾਲ ਪਿਆਰ ਕਰਨ ਅਤੇ ਸੰਸਾਰ ਵਿੱਚ ਫ਼ਰਕ ਲਿਆਉਣ।
